Jai Mahakali Maakali CREDITS ♪ Singer - Maddy Puneet | Swati Sharma ♪ Lyrics - Dr.Prashant Bhatt (Rhyming Vibes) ♪ Music by - Maddy Puneet ♪ Mix & Mastered by - Arrow Soundz ♪ Composed By- Maddy Puneet ♪ Audio Production - Puneet Academy Of Music ♪ Video - ArtistJaisa Special Thanks: Dr. Jagdish Prasad Semwal Official Lyrics जय काली ..... महाकाली शवारूढ़ाम् - महाभीमाम् - घोरदंष्ट् राम हसन्मुखीम्। चतुर्भुजांग - खड़गमुण्ड - वराभयकरा म् शिवाम्।। मुण्डमालाधराम् - देवीम् ललज्जिह् वाम् - दिगंबराम्। एवम् संचिंतयेत् - कालीं श्मशाना लय - वासिनीम्।। जय महाकाली ..... माँ काली जय महाकाली ..... माँ काली एक हाथ में कपाल एक में खड़ग विशाल नेत्र रक्त से भरे केश मेघ से घिरे क्रोध से सना हुआ प्रचंड वेग नृत्य का भु...
ਜੇ ਇਨਸਾਨ ਦੀ ਫਿਤਰਤ ਸੁਆਰਥ ਹੈ, ਤਾਂ ਕੁਦਰਤ ਦਾ ਸੁਭਾਅ ਨਿਰਸਵਾਰਥ ਹੈ । ਇਨਸਾਨ ਦਾ ਵਜੂਦ ਕੁਦਰਤ ਨਾਲ਼ ਤਾਲਮੇਲ ਬਣਾਉਣ ਤੋਂ ਬਿਨਾ ਸੰਭਵ ਨਹੀਂ ਸੀ । ਕੁਦਰਤ ਨੇ ਨਾ ਸਿਰਫ ਇਨਸਾਨ ਨੂੰ ਅਪਣਾਇਆ, ਸਗੋਂ ਓੁਸਨੂੰ ਆਪਣੇ ਸਾਰੇ ਸਰੋਤ ਅਤੇ ਸਾਧਨ ਵਰਤਣ ਲਈ ਖੁਸ਼ੀ-ਖੁਸ਼ੀ ਸਮਰਪਿਤ ਕਰ ਦਿੱਤੇ । ਨਾ ਸਿਰਫ ਇਹ, ਸਗੋਂ ਕੁਦਰਤ ਨਿਰਪੱਖ ਰਹਿ ਕੇ ਸਾਨੂੰ ਜਾਤ-ਪਾਤ-ਮਜ਼ਹਬ ਤੋਂ ਉੱਪਰ ਉਠਣ ਲਈ ਵੀ ਪ੍ਰੇਤਿਤ ਕਰਦੀ ਹੈ ।
ਪਰ ਜਿਵੇਂ ਕਿ ਇਨਸਾਨ ਦੀ ਫਿਦਰਤ ਹੈ, ਜੋ ਚੀਜ਼ ਸਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ, ਅਸਾਂ ਉਸਦੀ ਕਦਰ ਨਹੀਂ ਕਰਦੇ, ਅਤੇ ਉਸਨੂੰ ਪੱਕਾ ਮੰਨ ਲੈਂਦੇ ਹਾਂ ।ਪਰ ਅੱਜ ਲੋੜ ਹੈ ਆਪਣੇ ਅੰਦਰ ਝਾਤੀ ਮਾਰਨ ਦੀ, ਅਤੇ ਖੁਦ ਨੂੰ ਇਹ ਸਵਾਲ ਪੁੱਛਣ ਦੀ ਕਿ ਕੀ ਅਸੀਂ ਕੁਦਰਤ ਦੀ ਅਣਗਹਿਲੀ ਕਰ ਕੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ?
ਕੁਦਰਤ...
ਕੁਦਰਤ ਦੀ ਕੋਈ ਜਾਤ ਨਾ ਮਜ਼ਹਬ,
ਪਿਆਰ ਹੀ ਇਸਦਾ ਪੀਰ, ਤੇ ਮਿਹਰਬ,
ਇਹ ਨਾ ਵੇਖੇ ਸੀਮਾ-ਸਰਹੱਦ,
ਦੇਸ਼, ਕੌਮ ਇਸਦੀ ਹੈ ਸਰਬੱਤ।
ਮਿੱਟੀ ਦੇ ਵਿੱਚ ਬੀ ਜੋ ਲਾਇਆ,
ਕੁਦਰਤ ਨੇ ਉਸਨੂੰ ਅਪਣਾਇਆ,
ਇੱਕ ਰੁੱਖ ਦੇ ਦਿੱਤਾ ਬੀ ਦੀ ਥਾਂ,
ਜੋ ਕਰਦਾ ਸਭ ਨੂੰ ਠੰਡੀ ਛਾਂ।
ਫ਼ਲ਼, ਸੱਕ, ਪੱਤਾ ਅਤੇ ਟਾਹਣੀ,
ਇਨਸਾਨਾਂ ਲਈ ਦਿੰਦਾ ਕੁਰਬਾਨੀ।
ਪਰ ਅਸਾਂ ਕੀ ਦਿੱਤਾ ਆਪਣੀ ਵਾਰੀ?
ਬਸ ਦਗ਼ਾ, ਦਾਤਰੀ ਤੇ ਕੁਲਹਾੜੀ?!
ਆਓ ਆਪਣੀ ਭੁੱਲ ਵਟਾਕੇ,
ਰੁੱਖ ਲਗਾ, ਕੁਦਰਤ ਨੂੰ ਬਚਾਕੇ,
ਇਨਸਾਨੀਅਤ ਤੋੰ ਇਹ ਦਾਗ਼ ਮਿਟਾਈਏ,
ਅਗਲੀ ਪੀੜ੍ਹੀ ਲਈ ਕੁਝ ਛੱਡ ਜਾਈਏ।
ਅਗਲੀ ਪੀੜ੍ਹੀ ਲਈ ਕੁਝ ਛੱਡ ਜਾਈਏ।
- ਡਾ ਪ੍ਰਸ਼ਾਂਤ ਭੱਟ
ਅਖੀਰ ਵਿੱਚ ਧੰਨਵਾਦ ਕਰਨਾ ਚਾਹਾਂਗਾ, ਆਪਣੇ ਸੈਨਿਕ ਸਕੂਲ ਦੇ ਮਿੱਤਰਾਂ ਦਾ, ਜਿੰਨਾ ਨੇ ਇਸ ਕਵਿਤਾ ਨੂੰ ਆਪਣੀ ਰੂਹ ਦਿੱਤੀ, ਖਾਸਕਰ ਮੇਰੇ ਅਜ਼ੀਜ਼ ਦੋਸਤ ਸਰਦਾਰ ਦਵਿੰਦਰ ਸਿੰਘ ਚਾਹਲ ਹੁਰਾਂ ਦਾ ਜਿਹਨਾਂ ਨੇ ਆਪਣਾ ਗਿਆਨ ਸਾਂਝਾ ਕਰਕੇ ਇਸ ਕਵਿਤਾ ਨੂੰ ਆਪਣਾ ਰੂਪ ਲੈਣ ਵਿਚ ਮਦਦ ਕੀਤੀ।
Image Credits:
Image by PIRO4D from Pixabay https://pixabay.com/?utm_source=link-attribution&utm_medium=referral&utm_campaign=image&utm_content=2534484
Excellent poem
ReplyDeleteThank you so much.
DeleteThis comment has been removed by the author.
ReplyDeleteHi meree se ye haad nhi ho rahi hai
ReplyDeletePar meri school teacher mujhe bate hi
Agar mene ye pom yaad nhi ki to. Ab me kya karu..........🤔😑