Skip to main content

Official Lyrics जय महाकाली, माँ काली Jai Mahakali Maakali Song by Maddy Puneet, Swati Sharma, Rhyming Vibes, Arrow Soundz 2022 Song

Jai Mahakali Maakali CREDITS ♪ Singer - Maddy Puneet | Swati Sharma ♪ Lyrics - Dr.Prashant Bhatt (Rhyming Vibes) ♪ Music by - Maddy Puneet ♪ Mix & Mastered by - Arrow Soundz ♪ Composed By- Maddy Puneet ♪ Audio Production - Puneet Academy Of Music ♪ Video - ArtistJaisa Special Thanks: Dr. Jagdish Prasad Semwal Official Lyrics   जय   काली .....  महाकाली शवारूढ़ाम् - महाभीमाम् - घोरदंष्ट् राम   हसन्मुखीम्।   चतुर्भुजांग - खड़गमुण्ड - वराभयकरा म्   शिवाम्।। मुण्डमालाधराम् - देवीम्   ललज्जिह् वाम् - दिगंबराम्।   एवम्   संचिंतयेत् - कालीं   श्मशाना लय - वासिनीम्।। जय   महाकाली .....  माँ   काली   जय   महाकाली .....  माँ   काली   एक   हाथ   में   कपाल   एक   में   खड़ग   विशाल   नेत्र   रक्त   से   भरे   केश   मेघ   से   घिरे    क्रोध   से   सना   हुआ   प्रचंड   वेग   नृत्य   का भु...

Punjabi Poem I ਮੈਨੂੰ ਮਾਣ ਪੰਜਾਬੀ ਹੋਣ ਦਾ...



Hello Rhymers! ਜੇ ਮੇਰਾ ਦੇਸ਼ ਮੇਰੀ ਆਨ ਹੈ, ਦੇਸ਼ ਦੀ ਫੌਜ ਮੇਰੀ ਸ਼ਾਨ ਹੈ, ਤਾਂ ਮੇਰਾ ਪੰਜਾਬ ਮੇਰਾ ਮਾਣ ਹੈ  ਇਸ ਮਾਣ ਦਾ ਕਾਰਣ ਹੈ ਪੰਜਾਬ ਦਾ ਸੁਨਹਿਰਾ ਇਤਿਹਾਸ, ਸਾਡਾ ਵਿਰਸਾ, ਅਤੇ ਗੁਰੂਆਂ ਦੀ ਵਿਰਾਸਤ  ਇਸ ਵਿਰਾਸਤ ਨੇ ਸਾਨੂੰ ਜਜ਼ਬਾ ਦਿੱਤਾ ਆਪਣੇ ਹਕ਼ ਲਈ ਲੜਨ ਦਾ, ਮੁਸ਼ਕਿਲ ਘੜੀ ਵਿਚ ਵੀ ਅਣਖ ਨਾਲ ਜਿਉਣ ਦਾ ਅਤੇ ਹਰ ਇਨਸਾਨ ਨੂੰ ਬਰਾਬਰ ਮੰਨਣ ਦਾ  
ਇਸੇ ਰਾਹ ਤੇ ਚਲਦਿਆਂ, ਪੰਜਾਬੀਆਂ ਨੇ ਮੁਗ਼ਲਾਂ ਤੋਂ ਲੈ ਕੇ ਅੰਗਰੇਜਾਂ ਤਕ, ਆਪਣੀ ਮਿੱਟੀ ਲਈ ਲੜਦਿਆਂ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਹਰਿ ਸਿੰਘ ਨਲੂਆ ਵਰਗੇ ਯੋਧਿਆਂ ਨੇ ਬਾਹਰੀ ਤਾਕ਼ਤਾਂ ਨੂੰ ਮੁਲਕ ਤੋਂ ਬਾਹਰ ਵੀ ਕੱਢ ਦਿੱਤਾ ਸੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਊਧਮ ਸਿੰਘ, ਸੁਖਦੇਵ ਵਰਗਿਆਂ ਨੇ ਦੇਸ਼ ਨੂੰ ਆਜ਼ਾਦੀ ਦੀ ਰਾਹ ਵਿਖਾਈ। ਇਨਸਾਨੀਯਤ ਦੀ ਸੇਵਾ ਵਿਚ ਵੀ, ਵੰਡ ਛਕਣ ਤੇ ਕਿਰਤ ਕਰਨ ਦਾ ਪੈਗਾਮ ਲੈਕੇ, ਅੱਜ ਵੀ ਪੰਜਾਬੀ ਮੋਢੀ ਹਨ
ਇਸ ਜਜ਼ਬੇ ਨੂੰ ਕਵਿਤਾ ਦਾ ਰੂਪ ਦੇਣ ਦੀ ਇੱਛਾ ਮੇਰੇ ਮਨ ਵਿਚ ਬਹੁਤ ਪਹਿਲਾਂ ਦੀ ਸੀ, ਪਰ ਕਦੇ ਉਸ ਨਾਲ ਇਨਸਾਫ ਨਹੀਂ ਕਰ ਸਕਿਆ, ਤੇ ਨਾ ਹੀ ਕਦੇ ਕਰ ਸਕਾਂਗਾ, ਪਰ ਕੋਸ਼ਿਸ਼ ਕਰਨਾ ਮੇਰਾ ਫਰਜ਼ ਹੈ

ਮੈਨੂੰ ਮਾਣ ਪੰਜਾਬੀ ਹੋਣ ਦਾ...
ਜੋ ਰਾਹ ਗੁਰੂਆਂ ਨੇ ਪਾਈ ਹੈ,
ਹਰੀ ਨਲਵੇ, ਤੇ ਭਗਤ ਹੁਰਾਂ ਨੇ,
ਜਿਥੇ ਚਲਦਿਆਂ ਸ਼ਹੀਦੀ ਪਾਈ ਹੈ।
ਬਣਕੇ ਮੁਰੀਦ ਅੱਜ ਜੀ ਕਰਦੈ,
ਓਹਨਾਂ ਰਾਹਾਂ ਵਿਚ ਖਲੌਣ ਦਾ,
ਮੈਨੂੰ ਮਾਣ ਪੰਜਾਬੀ ਹੋਣ ਦਾ।

ਸੇਵਾ ਕਰਾਂ, ਤੇ ਨਾਮ ਜਪਾਂ,
ਸਰਬੱਤ ਦੇ ਭਲੇ ਲਈ ਜੀਉਂਦੇ ਜੀਅ,
ਵੰਡ ਛਕਾਂ, ਤੇ ਕਿਰਤ ਕਰਾੰ।
ਮਨੋਰਥ ਮੇਰਾ ਗੁਰੂ ਦਾ ਭਾਣਾ,
ਸਿਵਿਆਂ ਤੱਕ ਨਿਭਾਉਣ ਦਾ,
ਮੈਨੂੰ ਮਾਣ ਪੰਜਾਬੀ ਹੋਣ ਦਾ।

ਜਿੰਨੇ ਕੌਮ ਲਈ ਸਾਹਿਬਜ਼ਾਦੇ ਵਾਰੇ,
ਜ਼ੁਲਮ ਦੀ ਅੱਤ ਨੂੰ ਰੋਕਣ ਦੇ ਲਈ,
ਜਿੰਨੇ ਸਿੰਘ ਬਣਾ ਤੇ ਪੰਜ ਪਿਆਰੇ।
ਅੱਜ ਫੇਰ ਸਮਾਂ ਹੈ ਅਣਖ ਦੀ ਖਾਤਰ,
ਉਸ ਗੁਰੂ ਦਾ ਸਿੰਘ ਕਹਾਉਣ ਦਾ
ਮੈਨੂੰ ਮਾਣ ਪੰਜਾਬੀ ਹੋਣ ਦਾ।

ਮੈਨੂੰ ਮਾਣ ਪੰਜਾਬੀ ਹੋਣ ਦਾ।
        -ਡਾ. ਪ੍ਰਸ਼ਾਂਤ ਭੱਟ (Dr. Prashant Bhatt)


ਸ਼ੁਕਰੀਆ ਕਰਨਾ ਚਾਵਾਂਗਾ, ਆਪਣੇ ਸੈਨਿਕ ਸਕੂਲ ਦੇ ਮਿੱਤਰਾਂ ਦਾ, ਜਿੰਨਾ ਨੇ ਇਸ ਕਵਿਤਾ ਨੂੰ ਆਪਣੀ ਰੂਹ ਦਿੱਤੀ, ਖਾਸਕਰ ਮੇਰੇ ਅਜ਼ੀਜ਼ ਮਿੱਤਰ ਸਰਦਾਰ ਸਤਵਿੰਦਰ ਸਿੰਘ ਮੰਡੇਰ ਜੀ ਦਾ ਜਿਨਾਂ ਨੇ ਆਪਣੇ ਗੂੜ੍ਹੇ ਗਿਆਨ ਨੂੰ ਸਾਂਝਾ ਕਰਕੇ ਇਸ ਕਵਿਤਾ ਨੂੰ ਆਪਣਾ ਰੂਪ ਲੈਣ ਵਿਚ ਮਦਦ ਕੀਤੀ
Here is the video of this poem, posted by our partner YouTube channel KidsLounge...

Comments

Post a Comment